BREAKING NEWS
• ਨੌਜਵਾਨਾਂ ਨੂੰ ਅਪੀਲ, ਨਸ਼ਿਆਂ ਦੀ ਲਪੇਟ ਵਿੱਚ ਆਉਣ ਦੀ ਸੰਭਾਵਨਾ ਵਾਲੇ ਦੋਸਤਾਂ ਦਾ ਸਾਥ ਨਾ ਛੱਡਣ: ਡਾ. ਬਲਜੀਤ ਕੌਰ • ਸਿੱਖ ਸੰਗਤ ਇਸ ਮਾਮਲੇ ਨੂੰ ਭੁੱਲੇਗੀ ਨਹੀਂ, ਸੁਖਬੀਰ ਸਿੰਘ ਬਾਦਲ ਅਤੇ ਹਰਜਿੰਦਰ ਸਿੰਘ ਧਾਮੀ ਨੂੰ ਜਵਾਬ ਦੇਣਾ ਪਵੇਗਾ: ਬਲਤੇਜ ਪੰਨੂ • ਅਮਰੀਕੀ ਕਾਂਗਰਸ ’ਚ ਗੂੰਜੀ ਸਿੱਖਾਂ ਦੀ ਆਵਾਜ਼: ਕਾਂਗਰਸਮੈਨ ਮੀਕਸ ਸਾਹਮਣੇ ਨਸਲੀ ਪੱਖਪਾਤ ਤੇ ਧਾਰਮਿਕ ਆਜ਼ਾਦੀ ਦੇ ਉਠਾਏ ਮੁੱਦੇ • ਸਾਡੀ ਸਰਕਾਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ • ਝੋਨੇ ਦੇ ਖਰੀਦ ਸੀਜ਼ਨ ਤੋਂ ਪਹਿਲਾਂ ਪੰਜਾਬ ਲਈ 42786 ਕਰੋੜ ਰੁਪਏ ਦੀ ਸੀ.ਸੀ.ਐੱਲ. ਮਨਜ਼ੂਰੀ: ਲਾਲ ਚੰਦ ਕਟਾਰੂਚੱਕ • 40 ਫੀਸਦੀ ਜਾਂ ਇਸ ਤੋਂ ਵੱਧ ਅਨੁਸੂਚਿਤ ਜਾਤੀ ਆਬਾਦੀ ਵਾਲੇ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਿਲੇਗੀ ਤੇਜ਼ੀ

ਨੈਸ਼ਨਲ

ਅਮਰੀਕੀ ਕਾਂਗਰਸ ’ਚ ਗੂੰਜੀ ਸਿੱਖਾਂ ਦੀ ਆਵਾਜ਼: ਕਾਂਗਰਸਮੈਨ ਮੀਕਸ ਸਾਹਮਣੇ ਨਸਲੀ ਪੱਖਪਾਤ ਤੇ ਧਾਰਮਿਕ ਆਜ਼ਾਦੀ ਦੇ ਉਠਾਏ ਮੁੱਦੇ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 29, 2026 08:09 PM

ਨਵੀਂ ਦਿੱਲੀ - ਸਿੱਖ ਕਾਕਸ ਕਮੇਟੀ ਯੂਐੱਸਏ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਯੂਐੱਸਏ ਵੱਲੋਂ ਨਿਊਯਾਰਕ ਦੇ ਪੰਜਵੇਂ ਕਾਂਗਰੈਸ਼ਨਲ ਜ਼ਿਲ੍ਹੇ ਦੇ ਕਾਂਗਰਸਮੈਨ ਗ੍ਰੈਗਰੀ ਡਬਲਯੂ. ਮੀਕਸ ਲਈ ਸਾਂਝਾ ਫੰਡਰੇਜ਼ਿੰਗ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸਿੱਖ ਭਾਈਚਾਰੇ ਦੇ ਆਗੂਆਂ, ਪੰਥਕ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਅਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ। ਕਾਂਗਰਸਮੈਨ ਮੀਕਸ ਨੇ ਨਾਗਰਿਕ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਘੱਟਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ ਅਤੇ ਸਿੱਖ ਭਾਈਚਾਰੇ ਵੱਲੋਂ ਉਠਾਏ ਸਵਾਲਾਂ ਦੇ ਜਵਾਬ ਦਿੱਤੇ। ਡਾ. ਅਮਰਜੀਤ ਸਿੰਘ ਨੇ ਅਮਰੀਕੀ ਨਾਗਰਿਕ ਅਧਿਕਾਰ ਲਹਿਰ ਦੇ ਆਗੂ ਡਾ. ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਸੰਘਰਸ਼ ਦਾ ਹਵਾਲਾ ਦਿੰਦਿਆਂ ਬਰਾਬਰੀ, ਇਨਸਾਫ਼ ਅਤੇ ਘੱਟਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਨੂੰ ਅਮਰੀਕੀ ਲੋਕਤੰਤਰ ਦੀ ਬੁਨਿਆਦੀ ਜ਼ਿੰਮੇਵਾਰੀ ਦੱਸਿਆ। ਸਮਾਗਮ ਦੌਰਾਨ ਸਿੱਖ ਭਾਈਚਾਰੇ ਨਾਲ ਸਬੰਧਤ ਕਈ ਗੰਭੀਰ ਮਸਲੇ ਕਾਂਗਰਸਮੈਨ ਮੀਕਸ ਸਾਹਮਣੇ ਰੱਖੇ ਗਏ। ਵਿਦੇਸ਼ੀ ਸਰਕਾਰਾਂ ਵੱਲੋਂ ਅਮਰੀਕੀ ਧਰਤੀ ’ਤੇ ਸਿੱਖ ਕਾਰਕੁਨਾਂ ਅਤੇ ਆਗੂਆਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਉਣ, ਧਮਕਾਉਣ ਅਤੇ ਹਿੰਸਕ ਸਾਜ਼ਿਸ਼ਾਂ ਦੇ ਦੋਸ਼ਾਂ ਸਬੰਧੀ ਫੈਡਰਲ ਪੱਧਰ ’ਤੇ ਠੋਸ ਕਾਰਵਾਈ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਆਰ.ਐੱਸ.ਐੱਸ. ਨਾਲ ਸਬੰਧਤ ਗਤੀਵਿਧੀਆਂ ਅਤੇ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਜਾਰੀ ਵਿਵਾਦਿਤ “ਮਿਸਟਰ ਸਿੰਘ” ਪੋਸਟ ਦਾ ਮਾਮਲਾ ਵੀ ਉਠਾਇਆ ਗਿਆ। ਬੁਲਾਰਿਆਂ ਨੇ ਕਿਹਾ ਕਿ ਸਰਕਾਰੀ ਸੰਚਾਰ ਵਿੱਚ ਕਿਸੇ ਇੱਕ ਵਿਅਕਤੀ ਦੇ ਮਾਮਲੇ ਨੂੰ ਸਮੁੱਚੇ ਸਿੱਖ ਭਾਈਚਾਰੇ ਜਾਂ “ਸਿੰਘ” ਪਛਾਣ ਨਾਲ ਜੋੜਨਾ ਭੇਦਭਾਵ ਅਤੇ ਨਸਲੀ ਪੱਖਪਾਤ ਦੀਆਂ ਚਿੰਤਾਵਾਂ ਪੈਦਾ ਕਰਦਾ ਹੈ। ਸਿੱਖ ਨੌਜਵਾਨ ਪੀੜ੍ਹੀ ਦੀ ਨੁਮਾਇੰਦਗੀ ਕਰਦਿਆਂ ਅਵਿਨਾਸ਼ ਕੌਰ ਨੇ ਵੀ ਕਾਂਗਰਸਮੈਨ ਨੂੰ ਅਹਿਮ ਸਵਾਲ ਪੁੱਛੇ, ਜਿਨ੍ਹਾਂ ਦੇ ਉਨ੍ਹਾਂ ਵੱਲੋਂ ਜਵਾਬ ਦਿੱਤੇ ਗਏ। ਸਮਾਗਮ ਵਿੱਚ ਸੰਯੁਕਤ ਰਾਜ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਕਮਿਸ਼ਨ ਦੇ ਚੇਅਰ ਡਾ. ਆਸਿਫ ਮਹਿਮੂਦ, ਨਵ-ਨਿਯੁਕਤ ਫੈਡਰਲ ਕਮਿਸ਼ਨਰ ਡਾ. ਗੁਨੀਸ਼ਾ ਕੌਰ ਅਤੇ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਡਾ. ਗੁਨੀਸ਼ਾ ਕੌਰ ਦੀ ਹਾਜ਼ਰੀ ਨੂੰ ਫੈਡਰਲ ਪੱਧਰ ’ਤੇ ਸਿੱਖ ਨੁਮਾਇੰਦਗੀ ਦੇ ਮਹੱਤਵਪੂਰਨ ਪੱਖ ਵਜੋਂ ਦਰਸਾਇਆ ਗਿਆ। ਆਯੋਜਕਾਂ ਨੇ ਕਿਹਾ ਕਿ ਸਮਾਗਮ ਦਾ ਮਕਸਦ ਸਿਰਫ਼ ਰਾਜਨੀਤਿਕ ਫੰਡ ਇਕੱਠਾ ਕਰਨਾ ਨਹੀਂ, ਸਗੋਂ ਸਿੱਖ ਭਾਈਚਾਰੇ ਦੀ ਲੋਕਤੰਤਰਿਕ ਭਾਗੀਦਾਰੀ ਮਜ਼ਬੂਤ ਕਰਨਾ ਅਤੇ ਚੁਣੇ ਹੋਏ ਨੁਮਾਇੰਦਿਆਂ ਤੱਕ ਸਿੱਖ ਮਸਲਿਆਂ ਦੀ ਆਵਾਜ਼ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣਾ ਹੈ। ਉਨ੍ਹਾਂ ਸਿੱਖ ਭਾਈਚਾਰੇ ਨੂੰ ਵੋਟਰ ਰਜਿਸਟ੍ਰੇਸ਼ਨ, ਨਾਗਰਿਕ ਭਾਗੀਦਾਰੀ ਅਤੇ ਨੀਤੀ-ਨਿਰਧਾਰਕਾਂ ਨਾਲ ਸਿੱਧੇ ਸੰਪਰਕ ਰਾਹੀਂ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਬਰਾਬਰੀ ਦੇ ਮੁੱਦਿਆਂ ’ਤੇ ਆਪਣੀ ਆਵਾਜ਼ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ।

Have something to say? Post your comment

 
 
 
 

ਨੈਸ਼ਨਲ

ਵਿਦੇਸ਼ੀਆਂ ਲਈ ਦੇਸ਼ ਦੇ ਦਰਵਾਜ਼ੇ ਖੁੱਲ੍ਹੇ, ਬੰਦੀ ਸਿੰਘਾਂ ਲਈ ਕਾਨੂੰਨ ਦੀਆਂ ਬੇੜੀਆਂ ਕਿਉਂ: ਮੰਜੀਤ ਸਿੰਘ ਜੀਕੇ

ਬੰਦੀ ਸਿੰਘਾਂ ਦੀ ਰਿਹਾਈ ਮੁੱਦੇ ’ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇ: ਭਾਈ ਰਤਿੰਦਰ ਸਿੰਘ ਇੰਦੌਰ

ਗਾਇਤਰੀ ਬਿਸ਼ਨੋਈ ਮਾਮਲੇ ਤੋਂ ਧਿਆਨ ਹਟਾਉਣ ਲਈ ਐਲਪੀਯੂ ਵਿੱਚ ਹੰਗਾਮਾ ਕਰਨ ਦਾ ਦੋਸ਼ ਲਗਾਇਆ ਮੰਤਰੀ ਮਨਜਿੰਦਰ ਸਿਰਸਾ ਨੇ 'ਆਪ' 'ਤੇ 

ਐਸਆਈਆਰ ਪ੍ਰਕਿਰਿਆ ਹੌਲੀ-ਹੌਲੀ ਇੱਕ ਧੋਖਾਧੜੀ ਵਜੋਂ ਬੇਨਕਾਬ ਹੋ ਰਹੀ ਹੈ: ਪੀ. ਚਿਦੰਬਰਮ

ਜਦੋਂ ਸਿੱਖ ਵਿਰੋਧੀ ਨਫ਼ਰਤ ਦਿਖਾਈ ਹੀ ਨਾ ਦੇਵੇ ਤਾਂ ਉਸ ਨਾਲ ਲੜੋਗੇ ਕਿਵੇਂ?”—ਸਿੱਖ ਫੈਡਰੇਸ਼ਨ ਯੂਕੇ

ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਸਾਊਥਾਲ ਤੇ ਹੇਜ਼ ਲਈ ਅਹੁਦੇਦਾਰਾਂ ਦਾ ਕੀਤਾ ਗਿਆ ਐਲਾਨ

ਸਰਨਾ ਨੇ ਦਿੱਲੀ ਕਮੇਟੀ ਚੋਣਾਂ ਲਈ ਭਾਜਪਾ ਨੂੰ ਚੋਣ ਐਲਾਨ ਪੱਤਰ ਜਾਰੀ ਕਰਨ ਦੀ ਕੀਤੀ ਅਪੀਲ

ਨਸ਼ਿਆਂ ਦੀ ਦਲਦਲ ’ਚ ਧੱਸ ਰਹੀ ਨੌਜਵਾਨੀ, ਸਿੱਖੀ ਤੋਂ ਟੁੱਟਦਾ ਸਰੋਕਾਰ, ਪੰਥ ਲਈ ਵਡੀ ਚਿੰਤਾ ਦਾ ਵਿਸ਼ਾ — ਗਿਆਨੀ ਕਰਤਾਰ ਸਿੰਘ

ਸ਼ਹੀਦ-ਏ-ਆਜ਼ਮ ਭਗਤ ਸਿੰਘ- ਜਿਸ ਤੋਂ ਡਰਦੀ ਸੀ ਬ੍ਰਿਟਿਸ਼ ਸਰਕਾਰ

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ